1
1
ਜਲੰਧਰ(ਸਿਟੀ ਤੇਜ਼ ਖ਼ਬਰ ਬਿਊਰੋ) ਹਰਿੰਦਰ ਸਿੰਘ ਵਿਰਕ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾ/ਨਸ਼ਾ ਤਸਕਰਾ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸਰਬਜੀਤ ਰਾਏ, ਪੀ.ਪੀ.ਐਸ. ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਦੀ ਹਦਾਇਤ ਤੇ ਉਕਾਰ ਸਿੰਘ ਬਰਾੜ, ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ-ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਸਬ-ਇੰਸ: ਲਖਬੀਰ ਸਿੰਘ ਮੁੱਖ ਅਫਸਰ ਥਾਣਾ ਮਹਿਤਪੁਰ ਦੀ ਟੀਮ ਵੱਲੋਂ ਨਸ਼ਾ ਤਸਕਰ ਅਤੇ ਚੋਰੀ ਕਰਨ ਦੇ ਕੇਸ ਵਿੱਚ 02 ਵਿਅਕਤੀਆ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਉਕਾਰ ਸਿੰਘ ਬਰਾੜ, ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ-ਡਵੀਜਨ ਸ਼ਾਹਕੋਟ ਨੇ ਦੱਸਿਆ ਕਿ ਦੌਰਾਨੇ ਗਸ਼ਤ ਐਸ.ਆਈ. ਗੁਰਨਾਮ ਸਿੰਘ ਨੰਬਰ 509/ਜਲੇ ਸਮੇਤ ਸਾਥੀਆ ਕਰਮਚਾਰੀਆ ਦੇ ਪਿੰਡ ਕਾਇਮਵਾਲਾ ਚੌਂਕ ਪੁੱਜੇ ਤਾ ਪਿੰਡ ਉਮਰੇਵਾਲ ਤੋ ਦੋ ਮੌਨੇ ਨੋਜਵਾਨ ਬਿਨ੍ਹਾ ਨੰਬਰੀ ਮੋਟਰਸਾਇਕਲ ਸਵਾਰ ਆਉਦੇ ਦਿਖਾਈ ਦਿੱਤਾ ਜਿਹਨਾ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਣ ਤੇ ਅਮਨਦੀਪ ਸਿੰਘ ਉਰਫ ਅਮਨਾ ਪੁੱਤਰ ਹਰਨੇਕ ਸਿੰਘ ਵਾਸੀ ਸ਼ਮਸ਼ਾਬਾਦ ਅਤੇ ਕਰਨ ਰਾਮ ਮੱਟੂ ਉਰਫ ਮੱਟੂ ਪੁੱਤਰ ਰਾਮ ਚੰਦਰ ਵਾਸੀ ਕੋਟ ਬਾਦਲ ਖਾ ਦੱਸਿਆ ਜਿਹਨਾ ਦੇ ਮੋਟਰਸਾਇਕਲ ਦੇ ਹੈਂਡਲ ਨਾਲ ਟੰਗੇ ਹੋਏ ਮੋਮੀ ਲਿਫਾਫਾ ਰੰਗ ਕਾਲਾ ਦੀ ਤਲਾਸ਼ੀ ਕਰਨ ਤੇ 219 ਨਸ਼ੀਲੀਆ ਗੋਲੀਆ ਬ੍ਰਾਮਦ ਹੋਈਆ ਅਤੇ ਦੋਰਾਨੇ ਪੁੱਛ ਗਿੱਛ ਵਿੱਚ ਮੰਨਿਆ ਕਿ ਉਹਨਾ ਨੇ ਇਹ ਮੋਟਰਸਾਇਕਲ ਨਕੋਦਰ ਸ਼ਹਿਰ ਤੋ ਚੋਰੀ ਕੀਤਾ ਹੈ ਜਿਸਤੇ SI ਗੁਰਨਾਮ ਸਿੰਘ ਵੱਲੋ ਗ੍ਰਿਫਤਾਰ ਕਰਕੇ ਜਾਬਤਾ ਅਨੁਸਾਰ ਮੁੱਕਦਮਾ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਜੋ ਮੁਕੱਦਮਾ ਹਜਾ ਵਿੱਚ ਗ੍ਰਿਫਤਾਰ ਦੋਸ਼ੀਆ ਅਮਨਦੀਪ ਸਿੰਘ ਉਰਫ ਅਮਨਾ ਪੁੱਤਰ ਹਰਨੇਕ ਸਿੰਘ ਵਾਸੀ ਸ਼ਮਸ਼ਾਬਾਦ ਅਤੇ ਕਰਨ ਰਾਮ ਮੋਟੂ ਉਰਫ ਮੱਟੂ ਪੁੱਤਰ ਰਾਮ ਚੰਦਰ ਵਾਸੀ ਕੋਟ ਬਾਦਲ ਖਾ ਪਾਸੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਕਿਨ੍ਹਾ ਸਾਧਨਾ ਰਾਹੀ ਨਸ਼ਾ ਵੇਚਦਾ ਸੀ ਇਸਦੇ ਕਿਹੜੇ ਕਿਹੜੇ ਸਾਥੀ ਹਨ ਇਸ ਸਬੰਧੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ।