66 ਵੇਂ ਰਾਜ ਪੱਧਰੀ ਪੁਲਿਸ ਸ਼ਹੀਦੀ ਸਮਾਗਮ ਅੱਜ ,ਪੀ.ਏ.ਪੀ ਕੰਪਲੈਕਸ ਜਲੰਧਰ ਛਾਉਣੀ ਵਿੱਚ  ਕੀਤਾ ਗਿਆ ਆਯੋਜਿਤ ।

66 ਵੇਂ ਰਾਜ ਪੱਧਰੀ ਪੁਲਿਸ ਸ਼ਹੀਦੀ ਸਮਾਗਮ ਅੱਜ ,ਪੀ.ਏ.ਪੀ ਕੰਪਲੈਕਸ ਜਲੰਧਰ ਛਾਉਣੀ ਵਿੱਚ ਕੀਤਾ ਗਿਆ ਆਯੋਜਿਤ ।

ਜਲੰਧਰ (ਸਿਟੀ ਤੇਜ਼ ਖ਼ਬਰ ਬਿਊਰੋ ) 66 ਵੇਂ ਰਾਜ ਪੱਧਰੀ ਪੁਲਿਸ ਸ਼ਹੀਦੀ ਸਮਾਗਮ ਅੱਜ ਮਿਤੀ 21.10.2025 ਨੂੰ ਪੀ.ਏ.ਪੀ ਕੰਪਲੈਕਸ ਜਲੰਧਰ ਛਾਉਣੀ ਵਿੱਚ ਆਯੋਜਿਤ ਕੀਤਾ ਗਿਆ। ਸ਼੍ਰੀ ਗੌਰਵ ਯਾਦਵ, ਆਈ.ਪੀ.ਐਸ., ਡੀ.ਜੀ.ਪੀ. ਪੰਜਾਬ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਜਿਹਨ੍ਹਾ ਨੂੰ ਸ੍ਰੀ ਐਫ.ਐਫ.ਫਾਰੂਕੀ ਆਈ.ਪੀ.ਐਸ., ਏ.ਡੀ.ਜੀ.ਪੀ ਐਸ.ਏ.ਪੀ. ਜਲੰਧਰ, ਸ੍ਰੀ ਇੰਦਰਬੀਰ ਸਿੰਘ ਆਈ.ਪੀ.ਐਸ., ਡੀ.ਆਈ.ਜੀ ਪ੍ਰਸ਼ਾਸਨ ਪੀ.ਏ.ਪੀ ਅਤੇ ਸ਼੍ਰੀ ਰਾਜਪਾਲ ਸਿੰਘ ਸੰਧੂ ਆਈ.ਪੀ.ਐਸ., ਡੀ.ਆਈ.ਜੀ ਪੀ.ਏ.ਪੀ ਵੱਲੋ ਜੀ ਆਇਆ ਕਿਹਾ ਗਿਆ। ਮਾਨਯੋਗ ਡੀ.ਜੀ.ਪੀ. ਪੰਜਾਬ ਵੱਲੋ ਸ਼ਹੀਦਾ ਨੂੰ ਸ਼ਰਧਾਜਲੀ ਭੇਂਟ ਕਰਦੇ ਹੋਏ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਕਿਹਾ ਕਿ ਪੰਜਾਬ ਪੁਲਿਸ ਇੱਕ ਦਲੇਰ ਤੇ ਕਾਬਿਲ ਫੋਰਸ ਹੈ ਅਤੇ ਇਸ ਦਾ ਇਤਹਾਸ ਬੇ-ਮਿਸਾਲ ਬਹਾਦਰੀ ਅਤੇ ਕੁਰਬਾਨੀਆ ਨਾਲ ਭਰਿਆ ਹੋਇਆ ਹੈ। ਪੰਜਾਬ ਪੁਲਿਸ ਨੇ ਨਾ ਸਿਰਫ ਸਮੁੱਚੇ ਭਾਰਤ ਵਿੱਚ ਬਲਕਿ ਪੂਰੇ ਸੰਸਾਰ ਪੱਧਰ ਤੇ ਅਜਿਹੀ ਮਿਸਾਲ ਕਾਇਮ ਕੀਤੀ ਅਤੇ ਅੱਤਵਾਦ ਤੇ ਵੱਖਵਾਦ ਨੂੰ ਜੜੋਂ ਖਤਮ ਕਰ ਦਿੱਤਾ।

ਇਹ ਕਾਮਯਾਬੀ ਸਾਡੇ ਸਾਥੀਆਂ ਦੀ ਸ਼ਹੀਦੀ ਦੇ ਸਦਕਾ ਮਿਲੀ ਹੈ, ਜਿਨ੍ਹਾਂ ਦੀਆ ਕੁਰਬਾਨੀਆ ਕਾਰਨ ਅੱਜ ਰਾਜ ਅਤੇ ਦੇਸ਼ ਵਿੱਚ ਅਮਨ ਸੁਰੱਖਿਆ ਅਤੇ ਖੁਸ਼ਹਾਲੀ ਦਾ ਮਾਹੌਲ ਹੈ। ਸਤੰਬਰ 1981 ਤੋਂ ਅਕਤੂਬਰ 2025 ਤੱਕ ਪੰਜਾਬ ਦੇ ਕੁੱਲ 1802 ਅਫਸਰ ਅਤੇ ਜਵਾਨ ਸ਼ਹੀਦੀ ਪ੍ਰਾਪਤ ਕਰ ਚੁੱਕੇ ਹਨ। ਬੀਤੇ ਸਾਲ ਪੂਰੇ ਭਾਰਤ ਵਿੱਚ 191 ਪੁਲਿਸ ਅਫਸਰ ਅਤੇ ਜਵਾਨ ਡਿਊਟੀ ਦੌਰਾਨ ਸ਼ਹੀਦ ਹੋਏ ਹਨ। ਇਨ੍ਹਾਂ ਸ਼ਹੀਦਾਂ ਵਿੱਚ ਸਾਲ 2025 ਦੌਰਾਨ ਪੰਜਾਬ ਪੁਲਿਸ ਦੇ 03 ਬਹਾਦਰ ਜਵਾਨ ਐਸ.ਆਈ ਚਰਨਜੀਤ ਸਿੰਘ ਨੰਬਰ 942/ਤਰਨ ਤਾਰਨ, ਏ.ਐਸ.ਆਈ ਧੰਨਵੰਤ ਸਿੰਘ ਨੰਬਰ 616/ ਐਸ.ਬੀ.ਐਸ.ਐਨ ਅਤੇ ਸਿਪਾਹੀ ਹਰਸ਼ਬੀਰ ਸਿੰਘ ਨੰਬਰ 1-IRB/499 ਸ਼ਾਮਲ ਹਨ। ਸ਼ਹੀਦ ਪੁਲਿਸ ਅਫਸਰਾਂ ਅਤੇ ਜਵਾਨਾਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਆਪਣੀਆਂ ਅਤੇ ਪਰਿਵਾਰਿਕ ਮੈਬਰਾਂ ਦੀਆ ਕੀਮਤੀ ਜਾਨਾਂ ਕੁਰਬਾਨ ਕੀਤੀਆ ਹਨ। ਅੰਤ ਵਿੱਚ ਉਨ੍ਹਾਂ ਨੇ ਸ਼ਹੀਦ ਹੋਏ ਪੁਲਿਸ ਅਫਸਰਾਂ ਅਤੇ ਜਵਾਨਾਂ ਦੇ ਪਰਿਵਾਰਕ ਮੈਬਰਾਂ ਨੂੰ ਯਕੀਨ ਦੁਆਇਆ ਕਿ ਪੁਲਿਸ ਵਿਭਾਗ ਉਹਨਾਂ ਦੇ ਨਾਲ ਇਕ ਪਰਿਵਾਰ ਦੀ ਤਰ੍ਹਾਂ ਖੜਾ ਹੈ, ਜੋ ਉਨ੍ਹਾਂ ਦੀ ਹਰ ਸਮੱਸਿਆ ਦਾ ਸੰਭਵ ਹੱਲ ਕਰਨ ਲਈ ਹਮੇਸ਼ਾ ਵਚਨਬਧ ਹੈ।

ਇਸ ਤੋਂ ਪਹਿਲਾਂ ਸ੍ਰੀ ਵਿਵੇਕਸ਼ੀਲ ਸੋਨੀ, ਆਈ.ਪੀ.ਐਸ,ਕਮਾਂਡੈਟ 75ਵੀਂ ਬਟਾਲੀਅਨ ਨੇ ਇਸ ਸਾਲ ਸਮੁੱਚੇ ਭਾਰਤ ਵਿੱਚ ਡਿਊਟੀ ਦੌਰਾਨ ਸ਼ਹੀਦ ਹੋਏ ਪੁਲਿਸ ਅਫਸਰਾਨ ਅਤੇ ਜਵਾਨਾਂ ਦੇ ਨਾਮ ਪੜੇ। ਇਸ ਸਮਾਰੋਹ ਵਿੱਚ ਪੰਜਾਬ ਪੁਲਿਸ ਹੈਡਕੁਆਟਰ, ਚੰਡੀਗੜ ਅਤੇ ਪੰਜਾਬ ਵਿੱਚ ਤਾਇਨਾਤ ਸੀਨੀਅਰ ਅਫਸਰਾਨ ਵੱਲੋ ਵੀ ਸਿਰਕਤ ਕੀਤੀ ਗਈ ਅਤੇ ਸ਼ਹੀਦਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ

ਇਸ ਮੌਕੇ ਪੂਰੇ ਪੰਜਾਬ ਰਾਜ ਵਿੱਚੋ ਸ਼ਹੀਦੀ ਪ੍ਰਾਪਤ ਪੁਲਿਸ ਅਫਸਰਾਂ/ਜਵਾਨਾਂ ਦੇ ਪਰਿਵਾਰ ਸ਼ਾਮਲ ਹੋਏ।

ਸਮਾਗਮ ਉਪਰੰਤ ਮਾਨਯੋਗ ਡੀ.ਜੀ.ਪੀ, ਪੰਜਾਬ ਵੱਲੋ ਸ਼ਹੀਦ ਪੁਲਿਸ ਅਫਸਰਾਂ/ਜਵਾਨਾਂ ਦੇ ਪਰਿਵਾਰਕ ਮੈਂਬਰਾ ਦੀਆ ਦੁੱਖ ਤਕਲੀਫਾ ਸੁਣੀਆਂ ਗਈਆ ਅਤੇ ਮੋਕੇ ਪਰ ਹੀ ਹਲ ਕੀਤੀਆਂ ਜਾਣ ਵਾਲੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਗਿਆ। ਇਸ ਤੋ ਇਲਾਵਾਂ ਜਿਹੜੀਆਂ ਸਮੱਸਿਆਵਾਂ ਦਾ ਨਿਪਟਾਰਾ ਮੋਕੇ ਪਰ ਨਹੀ ਕੀਤਾ ਜਾ ਸਕਦਾ ਸੀ, ਉਸ ਬਾਬਤ ਯਕੀਨ ਦੁਆਇਆ ਗਿਆ ਕਿ ਜਲਦੀ ਤੋਂ ਜਲਦੀ ਇਹਨਾਂ ਸਮੱਸਿਆਵਾਂ ਦਾ ਨਿਪਟਾਰਾ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ।

Comments

No comments yet. Why don’t you start the discussion?

Leave a Reply

Your email address will not be published. Required fields are marked *