ਜਲੰਧਰ, (ਸਿਟੀ ਤੇਜ਼ ਖ਼ਬਰ ਬਿਊਰੋ) ਜਲੰਧਰ ਦਿਹਾਤੀ ਦੀ ਸਬ ਡਵੀਜ਼ਨ ਸ਼ਾਹਕੋਟ ਅਧੀਨ ਪੈਂਦੇ ਥਾਣਾ ਲੋਹੀਆਂ ਦੀ ਪੁਲਿਸ ਪਾਰਟੀ ਵੱਲੋਂ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਇਆ ਪਿੰਡ ਬਾਦਸ਼ਾਹਪੁਰ ਵਿਖੇ ਹੋਏ ਹਰਪ੍ਰੀਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਉਕਾਂਰ ਸਿੰਘ ਬਰਾੜ, PPS, ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਜਿਲਾ ਜਲੰਧਰ ਦਿਹਾਤੀ ਨੇ ਦੱਸਿਆ ਕਿ ਮਾਣਯੋਗ ਹਰਕੰਵਲਪ੍ਰੀਤ ਸਿੰਘ ਖੱਖ, PPS, ਸੀਨੀਅਰ ਪੁਲਿਸ ਕਪਤਾਨ, ਜਲੰਧਰ- ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀਮਤੀ ਜਸਰੂਪ ਕੌਰ ਬਾਠ, IPS, ਪੁਲਿਸ ਕਪਤਾਨ (ਤਫਤੀਸ਼)। ਜਲੰਧਰ ਦਿਹਾਤੀ ਦੀ ਨਿਗਰਾਨੀ ਹੇਠ ਵੱਖ-ਵੱਖ ਜੁਰਮਾ ਤਹਿਤ ਭਗੋੜੇ/ਲੁੱਟਾਂ ਖੋਹਾਂ ਅਤੇ ਹੀਨੀਅਸ ਕ੍ਰਾਇਮ ਕਰਨ ਵਾਲਿਆਂ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਐਸ.ਆਈ ਲਾਭ ਸਿੰਘ ਮੁੱਖ ਅਫਸਰ ਥਾਣਾ ਲੋਹੀਆ ਦੀ ਪੁਲਿਸ ਪਾਰਟੀ ਵੱਲੋਂ ਇਤਲਾਹ ਮਿਲੀ ਸੀ ਕੇ ਪਿੰਡ ਬਾਦਸ਼ਾਹਪੁਰ ਵਿਖੇ ਬਲਜੀਤ ਸਿੰਘ ਪੁੱਤਰ ਨਾਜਰ ਸਿੰਘ ਦਾ ਕਤਲ ਹੋ ਗਿਆ ਹੈ। ਜਿਸ ਤੇ ਤੁਰੰਤ ਕਾਰਵਾਈ ਕਰਦਿਆ ਮੋਕਾ ਪਰ ਪੁੱਜ ਕੇ ਬਲਦੀਸ਼ ਕੌਰ ਪੁੱਤਰੀ ਹਰਪ੍ਰੀਤ ਸਿੰਘ ਵਾਸੀ ਪਿੰਡ ਬਾਦਸ਼ਾਹਪੁਰ ਥਾਣਾ ਲੋਹੀਆ ਜਿਲ੍ਹਾ ਜਲੰਧਰ ਦਾ ਬਿਆਨ ਲਿਖਿਆ ਗਿਆ ਜਿਸ ਨੇ ਬਿਆਨ ਕੀਤਾ ਕਿ ਮਿਤੀ 17.09.2024 ਨੂੰ ਉਸਦਾ ਪਿਤਾ ਹਰਪ੍ਰੀਤ ਸਿੰਘ ਕਰੀਬ 8.00 PM ਵਜੇ ਘਰ ਤੋ ਬਾਹਰ ਗਲੀ ਵੱਲ ਨੂੰ ਗਿਆ ਸੀ। ਜਦੋ ਉਸਦਾ ਪਿਤਾ ਕਰੀਬ 10/10.30 PM ਘਰ ਆਇਆ ਤਾਂ ਉਸ ਸਮੇ ਖੂਨ ਨਾਲ ਲੱਥ ਪੱਥ ਸੀ। ਉਸਨੇ ਅਤੇ ਉਸਦੀ ਮਾਤਾ ਕੁਲਵਿੰਦਰ ਕੌਰ ਨੇ ਉਸਦੇ ਪਿਤਾ ਨੂੰ ਪੁੱਛਿਆ ਕਿ ਕੀ ਗੱਲ ਹੋਈ ਤੁਹਾਡੇ ਕੱਪੜੇ ਕਿਉ ਖੂਨ ਨਾਲ ਲਿਬੜੇ ਹੋਏ ਹਨ।ਜਿਸ ਨੇ ਦੱਸਿਆ ਕਿ ਦਿਲਬਾਗ ਸਿੰਘ ਉਰਫ ਬਾਗਾ ਪੁੱਤਰ ਉਜਾਗਰ ਸਿੰਘ, ਗੁਰਜੀਤ ਸਿੰਘ ਪੁੱਤਰ ਸਵਰਨ ਸਿੰਘ ਅਤੇ ਤੇਜਪਾਲ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀਆਨ ਬਾਦਸ਼ਾਹਪੁਰ ਨੇ ਰੱਲ ਕੇ ਚੌਕ ਵਿੱਚ ਬਣੀ ਸੱਥ ਵਿੱਚ ਉਸਨੂੰ ਕੁੱਟਿਆ ਹੈ। ਇਹਨਾ ਤਿੰਨਾ ਹਮਲਾਵਰਾਂ ਪਾਸ ਡਾਂਗਾ ਸੋਟੇ ਵੀ ਸਨ। ਜਿਹਨਾ ਨੇ ਉਸਦੇ ਸਿਰ ਤੇ ਲੱਤਾ ਬਾਹਾ ਅਤੇ ਹੱਥਾ ਤੇ ਇਹਨਾ ਹਥਿਆਰਾ ਨਾਲ ਸੱਟਾ ਮਾਰੀਆ ਹਨ। ਉਸ ਤੋਂ ਬਾਅਦ ਉਸਦਾ ਪਿਤਾ ਰੋਂਦਾ-ਕੁਰਲਾਉਂਦਾ ਸੋ ਗਿਆ ਸੀ। ਜਦੋ ਸੁਭਾ ਉਹ ਆਪਣੇ ਪਿਤਾ ਨੂੰ ਚਾਹ ਫੜਾਉਣ ਲੱਗੀ ਤਾਂ ਉਸਨੂੰ ਉਠਾਉਣ ਦੀ ਕੋਸ਼ਿਸ ਕੀਤੀ ਜੋ ਨਾ ਹੀ ਉਠਿਆ ਅਤੇ ਨਾਂ ਹੀ ਕੁੱਝ ਬੋਲਿਆ। ਜਿਸਦੀ ਮੌਤ ਹੋ ਚੁੱਕੀ ਸੀ।