ਜਲੰਧਰ (ਸਿਟੀ ਤੇਜ਼ ਖ਼ਬਰ ਬਿਊਰੋ) ਪੰਜਾਬੀ ਫਿਲਮ ਇੰਡਸਟਰੀ ਨੂੰ ਲੰਮੇ ਸਮੇਂ ਤੋਂ ਬਾਅਦ ਕੋਈ ਅਜਿਹੀ ਫਿਲਮ ਦੇਖਣ ਨੂੰ ਮਿਲਣ ਵਾਲੀ ਹੈ ਜਿਸ ਵਿੱਚ ਕਾਮੇਡੀ ਦੇ ਨਾਲ-ਨਾਲ ਦੇਸ਼ਭਗਤੀ ਦਾ ਇੱਕ ਵੱਡਾ ਸੁਨੇਹਾ ਦਿੱਤਾ ਜਾਵੇਗਾ। ਜੀ ਹਾਂ, ਆਉਣ ਵਾਲੀ ਫਿਲਮ ‘ਜਹਾਨਕਿਲਾ’ ਫਰੰਟਲਾਈਨ ਵਰਕਰਾਂ ਦੀਆਂ ਪ੍ਰੇਰਨਾਦਾਇਕ ਜੀਵਨੀਂ ਨੂੰ ਸਮਰਪਿਤ ਹੈ। ਫਿਲਮ ਦਾ ਉਦੇਸ਼ ਭਾਰਤ ਦੇ ਨੌਜਵਾਨਾਂ ਨੂੰ ਦੇਸ਼ਭਗਤੀ, ਮਹਿਲਾ ਸਸ਼ਕਤੀਕਰਨ ਤੇ ਯੁਵਾ ਸ਼ਕਤੀਕਰਨ ਦੇ ਮੁੱਲ ਬਾਰੇ ਸਮਝਾਉਣਾ ਹੈ। ਅੱਜ ਇਸੇ ਫ਼ਿਲਮ ਦਾ ਗਾਣਾ ਸਜੇ ਖਬੇ ਰਿਲੀਜ਼ ਕੀਤਾ ਗਿਆ।
ਇਸ ਗਾਣੇ ਨੂੰ ਦਵਿੰਦਰਪਾਲ ਸਿੰਘ, ਸਾਹਿਲ ਅਖ਼ਤਰ ਵਲੋ ਗਾਇਆ ਗਿਆ। ਇਸ ਦਾ ਮਿਊਜ਼ਿਕ ਡੀ ਐਂਡ ਐਸ ਵਲੋਂ ਕੀਤਾ ਗਿਆ। ਇਸ ਗਾਣੇ ਨੂੰ ਸਭ ਬਹੁਤ ਪੰਸਦ ਕਰ ਰਹੇ ਨੇ ।
ਵਿੱਕੀ ਕਦਮ ਵੱਲੋਂ ਨਿਰਦੇਸ਼ਿਤ ਤੇ ਸਤਿੰਦਰ ਕੌਰ ਵੱਲੋਂ ਨਿਰਮਿਤ ਇਸ ਫਿਲਮ ਵਿੱਚ ਜੋਬਨਪ੍ਰੀਤ ਸਿੰਘ, ਤੇ ਗੁਰਬਾਣੀ ਗਿੱਲ ਦੇ ਨਾਲ-ਨਾਲ ਜਸ਼ਨ ਕੋਹਲੀ, ਜੀਤ ਸਿੰਘ, ਅਕਾਸ਼ਦੀਪ ਸਿੰਘ, ਹਰਪ੍ਰੀਤ ਸਿੰਘ, ਸੰਦੀਪ ਔਲਖ, ਅਭਿਸ਼ੇਕ ਸੈਣੀ, ਪ੍ਰਕਾਸ਼ ਗਾਧੂ, ਆਸ਼ੀਸ਼ ਦੁੱਗਲ, ਗੁਰਿੰਦਰ ਮਕਨਾ, ਜਰਨੈਲ ਸਿੰਘ, ਮਲਕੀਅਤ ਸਿੰਘ, ਨੀਲਮ ਹੁੰਦਲ, ਰਮਨ ਢਿੱਲੋਂ, ਆਂਚਲ ਵਰਮਾ, ਰਾਹੁਲ ਚੌਧਰੀ, ਏਕਤਾ ਨਾਗਪਾਲ, ਰਾਜੀਵ ਰਾਜਾ, ਗੁਰਨਾਜ਼ ਕੌਰ, ਬਲਜੀਤ ਸਿੰਘ, ਬਲਵਿੰਦਰ ਕੁਮਾਰ, ਅਸ਼ੋਕ ਕੁਮਾਰ, ਦੀਪਕ ਕੰਬੋਜ, ਚਰਨਜੀਤ ਸਿੰਘ, ਅਮਰਦੀਪ ਕੌਰ, ਗੁਰਪ੍ਰੀਤ ਕੁੱਡਾ, ਸੁਖਦੇਵ ਬਰਨਾਲਾ, ਸਤਵੰਤ ਕੌਰ, ਤੇ ਮੇਜਰ ਵਿਸ਼ਾਲ ਬਖਸ਼ੀ ਮੁੱਖ ਭੂਮਿਕਾ ਨਿਭਾਅ ਰਹੇ ਹਨ।