ਚੰਡੀਗੜ੍ਹ, (ਸਿਟੀ ਤੇਜ਼ ਖ਼ਬਰ ਬਿਊਰੋ) ਨਾਇਬ ਸਿੰਘ ਸੈਣੀ ਅੱਜ ਹਰਿਆਣਾ ਵਿਚ ਦੂਸਰੀ ਵਾਰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਇਹ ਸਾਰਾ ਸਮਾਗਮ ਪੰਚਕੂਲਾ ਦੇ ਦੁਸ਼ਹਿਰਾ ਗਰਾਉਂਡ ਵਿਚ ਹੋਵੇਗਾ ਤੇ ਇਸ ਵਿਚ ਪ੍ਰਧਾਨ ਮੰਤਰੀ ਮੋਦੀ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਨ੍ਹਾਂ ਦੇ ਨਾਲ 18 ਰਾਜਾਂ ਦੇ ਮੁੱਖ ਮੰਤਰੀ ਵਿਚ ਇਸ ਸਮਾਗਮ ਵਿਚ ਸ਼ਾਮਿਲ ਹੋਣਗੇ। ਭਾਜਪਾ ਦੇ ਰਾਜ ਮੀਡੀਆ ਮੁਖੀ ਨੇ ਦੱਸਿਆ ਕਿ ਰਾਜਨੀਤਕ ਹਸਤੀਆਂ ਤੋਂ ਇਲਾਵਾ ਕਰੀਬ 50 ਹਜ਼ਾਰ ਲੋਕ ਇਸ ਸਮਾਗਮ ਵਿਚ ਪੁੱਜਣਗੇ। ਦੱਸ ਦੇਈਏ ਕਿ ਨਾਇਬ ਸਿੰਘ ਸੈਣੀ ਦੇ ਨਾਲ 11 ਵਿਧਾਇਕ ਵੀ ਮੰਤਰੀ ਬਣ ਸਕਦੇ ਹਨ।

Posted inChandigarh Latest News National
