ਪੀ.ਏ.ਪੀ. ਕੰਪਲੈਕਸ, ਜਲੰਧਰ ਦੀ ਸਪੋਰਟਸ-ਕਮ-ਟਰੇਨਿੰਗ ਗਰਾਂਊਡ ਵਿੱਚ ਨੈਸ਼ਨਲ ਘੋੜਸਵਾਰੀ ਚੈਂਪੀਅਨਸ਼ਿਪ ਟੈਂਟ ਪੈਗਿੰਗ-2024-25 118 ਘੌੜਸਵਾਰਾ ਨੇ ਲਿਆ ਭਾਗ ।

ਪੀ.ਏ.ਪੀ. ਕੰਪਲੈਕਸ, ਜਲੰਧਰ ਦੀ ਸਪੋਰਟਸ-ਕਮ-ਟਰੇਨਿੰਗ ਗਰਾਂਊਡ ਵਿੱਚ ਨੈਸ਼ਨਲ ਘੋੜਸਵਾਰੀ ਚੈਂਪੀਅਨਸ਼ਿਪ ਟੈਂਟ ਪੈਗਿੰਗ-2024-25 118 ਘੌੜਸਵਾਰਾ ਨੇ ਲਿਆ ਭਾਗ ।

ਜਲੰਧਰ (ਸਿਟੀ ਤੇਜ਼ ਖ਼ਬਰ ਬਿਊਰੋ)   ਪੀ.ਏ.ਪੀ. ਕੰਪਲੈਕਸ, ਜਲੰਧਰ ਦੀ ਸਪੋਰਟਸ-ਕਮ-ਟਰੇਨਿੰਗ ਗਰਾਂਊਡ ਵਿੱਚ ਨੈਸ਼ਨਲ ਘੋੜਸਵਾਰੀ ਚੈਂਪੀਅਨਸ਼ਿਪ ਟੈਂਟ ਪੈਗਿੰਗ-2024-25 ਚੱਲ ਰਹੀ ਘੋੜਸਵਾਰੀ ਚੈਂਪੀਅਨਸ਼ਿਪ ਦੇ ਈਵੰਟ ਵਿਅਕਤੀਗਤ ਕਿਰਚ (Individual sword) ਦਾ ਨਤੀਜਾ ਐਲਾਨਿਆ ਗਿਆ ਜਿਸ ਵਿੱਚ 118 ਘੌੜਸਵਾਰਾ ਨੇ ਭਾਗ ਲਿਆ ਅਤੇ ਵਧੀਆ ਪ੍ਰਦਰਸ਼ਨ ਕੀਤਾ ਇਸ ਈਵੰਟ ਵਿੱਚ ਬੀ.ਐਸ.ਐਫ ਟੀਮ ਦੇ ਭਗਵਾਨ ਬੀ ਪਟੇਲ ਨੇ ਆਪਣੇ ਘੋੜੇ ਕਵਿਆ ਨਾਲ ਪਹਿਲਾ ਸਥਾਨ ਹਾਸਲ ਕਰਦੇ ਹੋਏ ਗੋਲਡ ਮੈਡਲ ਜਿੱਤਿਆ, ਪੰਜਾਬ ਪੁਲਿਸ ਟੀਮ ਦੇ ਡੀ.ਐਸ.ਪੀ ਜਸਵਿੰਦਰ ਸਿੰਘ ਨੇ ਆਪਣੀ ਘੋੜੀ ਸੁਧਾ ਨਾਲ ਦੂਜਾ ਸਥਾਨ ਹਾਸਲ ਕਰਦੇ ਹੋਏ ਚਾਦੀ ਦਾ ਮੈਡਲ ਜਿੱਤਿਆ ਅਤੇ ਇੰਡੀਅਨ ਨੇਵੀ ਟੀਮ ਦੇ ਅੰਕਿਤ ਕੁਮਾਰ ਨੇ ਆਪਣੀ ਘੋੜੀ ਚਾਦਨੀ ਨਾਲ ਬਰਾਉਜ ਮੈਡਲ ਪਰ ਜਿੱਤ ਹਾਸਲ ਕੀਤੀ ਅਤੇ ਬੈਸਟ ਵਿਅਕਤੀਗਤ ਨੇਜੀਬਾਜੀ ਅਤੇ ਕਿਰਚ ਵਿੱਚ ਐਲਾਏ ਗਏ ਨਤੀਜੇ ਵਿੱਚ ਅਸਾਮ ਰਾਇਫਲ ਟੀਮ ਦੇ ਡਬਲਜੂ ਲਮਾਟੀ ਨੇ ਆਪਣੇ ਘੋੜੇ ਮਨੋਰਾਕ ਨਾਲ ਪਹਿਲਾ ਸਥਾਨ ਹਾਸਲ ਕਰਦੇ ਹੋਏ ਗੋਲਡ ਮੈਡਲ ਪਰ ਜਿੱਤ ਦਰਜ ਕੀਤੀ। ਦਰੁਵਾ ਨੋਡੇ ਦਿੱਲੀ ਦੀ ਟੀਮ ਦੇ ਸੰਦੀਪ ਕੁਮਾਰ ਨੇ ਆਪਣੇ ਘੋੜੇ ਹੈਲੋ ਕਿੰਗ ਨਾਲ ਦੂਜਾ ਸਥਾਨ ਹਾਸਲ ਕਰਦੇ ਹੋਏ ਸਿਲਵਰ ਮੈਡਲ ਜਿੱਤੀਆ ਅਤੇ 61 ਕਵੈਲਰੀ(ਆਰਮੀ) ਟੀਮ ਦੇ ਬੱਗੇ ਗਨੇਸ਼ ਨੇ ਆਪਣੇ ਘੋੜੇ ਮਾਵਲਾ ਨਾਲ ਤੀਜਾ ਸਥਾਨ ਹਾਸਲ ਕਰਦੇ ਹੋਏ ਬਰਾਉਜ ਮੈਡਲ ਪਰ ਜਿੱਤ ਹਾਸਿਲ ਕੀਤੀ। 

ਡਾ.ਅਤੁਲ ਫੁਲਜਲੇ ਆਈ.ਪੀ.ਐਸ ਇੰਸਪੈਕਟਰ ਜਨਰਲ ਪੁਲਿਸ ਬੀ.ਐਸ.ਐਫ ਨੇ ਜਿੱਤੇ ਹੋਏ ਘੋੜਸਵਾਰਾ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਅਤੇ ਅੱਗੋ ਵੀ ਵਧੀਆ ਪ੍ਰਦਰਸ਼ਨ ਲਈ ਪ੍ਰੇਰਿਆ।ਮਿਤੀ 21-02-25 ਨੂੰ ਨੈਸ਼ਨਲ ਟੈਟ ਪੈਗਿਗ ਦੇ ਈਵੰਟ ਟੈਟ ਪੈਗਿਗ ਟੀਮ ਸਵੋਰਡ ਸਵੇਰ 7:00 ਵਜੇ ਅਤੇ ਟੈਟ ਪੈਗਿਗ ਇੰਡੀਅਨ ਫਾਇਲ ਟੀਮ ਸਵੋਰਡ ਦੁਪਿਹਰ 2:00 ਵਜੇ ਸੁਰੂ ਹੋਵੇਗਾ ਜਿਸ ਵਿੱਚ 24 ਟੀਮਾਂ ਦੇ ਘੋੜਸਵਾਰ ਭਾਗ ਲੈਣਗੇ।

Comments

No comments yet. Why don’t you start the discussion?

Leave a Reply

Your email address will not be published. Required fields are marked *