ਜਲੰਧਰ (ਸਿਟੀ ਤੇਜ਼ ਖ਼ਬਰ ਬਿਊਰੋ) ਨੈਸ਼ਨਲ ਘੋੜਸਵਾਰੀ ਚੈਂਪੀਅਨਸ਼ਿਪ ਟੈਂਟ ਪੈਗਿੰਗ-2024-25, 15 ਫਰਵਰੀ 2025 ਤੋ 23 ਫਰਵਰੀ 2025 ਤੱਕ ਪੀ.ਏ.ਪੀ. ਕੰਪਲੈਕਸ, ਜਲੰਧਰ ਦੀ ਸਪੋਰਟਸ-ਕਮ-ਟਰੇਨਿੰਗ ਗਰਾਂਊਡ ਵਿੱਚ ਸ੍ਰੀ ਗੋਰਵ ਯਾਦਵ ਆਈ.ਪੀ.ਐਸ ਡਾਇਰੈਕਟਰ ਜਨਰਲ ਆਫ ਪੁਲਿਸ, ਪੰਜਾਬ ਦੀ ਰਹਿਨਮਾਈ ਹੇਠ ਕਰਵਾਈ ਗਈ। ਜਿਸ ਦੀ ਕਲੋਜਿੰਗ ਸੈਰਮਨੀ ਵਿੱਚ ਸ੍ਰੀ ਐਫ.ਐਫ.ਫਾਰੂਕੀ ਆਈ.ਪੀ.ਐਸ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ, ਸਟੇਟ ਆਰਮਡ ਪੁਲਿਸ ਪੰਜਾਬ, ਮੁੱਖ ਮਹਿਮਾਨ ਵਜੋ ਸ਼ਾਮਿਲ ਹੋਏ।

ਘੋੜਸਵਾਰੀ ਚੈਂਪੀਅਨਸ਼ਿਪ ਦੇ ਈਵੰਟ ਨੇਜਾਬਾਜੀ ਟੀਮ ਵਿੱਚ ਦਰੂਵਾ ਟੀਮ ਨੇ 134.5 ਅੰਕ ਹਾਸਿਲ ਕਰਦੇ ਹੋਏ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਗੋਲਡ ਮੈਡਲ ਪਰ ਆਪਣੀ ਜਿੱਤ ਦਰਜ ਕੀਤੀ। 61 ਕੈਲਵਰੀ (ਆਰਮੀ) ਟੀਮ ਨੇ 133.5 ਅੰਕ ਹਾਸਿਲ ਕਰਕੇ ਦੂਜਾ ਸਥਾਨ ਹਾਸਿਲ ਕੀਤਾ ਅਤੇ ਸਿਲਵਰ ਮੈਡਲ ਜਿੱਤਿਆ, ਅਸਾਮ ਰਾਇਫਲ ਟੀਮ ਨੇ 132 ਅੰਕ ਹਾਸਿਲ ਕਰਦੇ ਹੋਏ ਤੀਸਰਾ ਸਥਾਨ ਹਾਸਿਲ ਕੀਤਾ ਅਤੇ ਬਰਾਉਜ ਮੈਡਲ ਮੈਡਲ ਜਿੱਤਿਆ। ਘੋੜਸਵਾਰੀ ਚੈਂਪੀਅਨਸ਼ਿਪ ਵਿੱਚ ਬੈਸਟ ਟੀਮ ਓਵਰਆਲ ਅਸਾਮ ਰਾਇਫਲ ਟੀਮ ਪਹਿਲੇ ਸਥਾਨ ਪਰ ਰਹੀ ਅਤੇ ਗੋਲਡ ਮੈਡਲ ਹਾਸਿਲ ਕੀਤਾ। ਜਦ ਕੇ ਦੂਜੇ ਸਥਾਨ ਤੇ ਦਰੂਵਾ ਟੀਮ ਅਤੇ ਤੀਜੇ ਸਥਾਨ ਤੇ ਇੰਡੀਅਨ ਨੇਵੀ ਟੀਮ ਰਹੀ। ਇਸ ਚੈਂਪੀਅਨਸ਼ਿਪ ਵਿੱਚ ਬੈਸਟ ਰਾਈਡਰ ਓਵਰਆਲ ਦਾ ਖਿਤਾਬ ਅਸਾਮ ਰਾਇਫਲ ਟੀਮ ਦੇ ਡਬਯੂ ਲਮਾਟੇ ਨੇ ਆਪਣੇ ਘੋਵੇ ਮਨਾਰਕੋ ਨਾਲ ਆਪਣੇ ਨਾਮ ਕੀਤਾ।
ਮੁੱਖ ਮਹਿਮਾਨ ਜੀ ਨੇ ਨੈਸ਼ਨਲ ਘੋੜਸਵਾਰੀ ਚੈਂਪੀਅਨਸ਼ਿਪ ਟੈਂਟ ਪੈਗਿੰਗ-2024-25 ਵਿੱਚ ਹਿੱਸਾ ਲੈਣ ਵਾਲੀਆਂ ਟੀਮਾ ਦੇ ਘੋੜਸਵਾਰ ਖਿਡਾਰੀਆਂ ਪਾਸੋ ਸ਼ਾਨਦਾਰ ਮਾਰਚ ਪਾਸਟ ਤੋ ਸਲੂਟ ਲਿਆ। ਬਾਅਦ ਵਿੱਚ ਸ੍ਰੀ ਇੰਦਰਬੀਰ ਸਿੰਘ ਆਈ.ਪੀ.ਐਸ ਡੀ.ਆਈ.ਜੀ ਪ੍ਰਸਾਸਨ ਪੀ.ਏ.ਪੀ ਵੱਲੋ ਮੁੱਖ ਮਹਿਮਾਨ ਜੀ ਦਾ ਵੈਲਕਮ ਕੀਤਾ ਗਿਆ ਅਤੇ ਇਸ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਜੱਜ ਸਹਿਬਾਨਾ ਦਾ ਧੰਨਵਾਦ ਕੀਤਾ। ਅੰਤ ਵਿੱਚ ਮੁੱਖ ਮਹਿਮਾਨ ਜੀ ਨੇ ਜਿੱਤੇ ਹੋਏ ਖਿਡਾਰੀਆ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਸਾਡੇ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਭਾਰਤੀ ਘੋੜਸਵਾਰੀ ਫੈਡਰੇਸ਼ਨ ਨਵੀ ਦਿੱਲੀ ਵੱਲੋ ਸਾਨੂੰ ਘੋੜਸਵਾਰੀ ਚੈਂਪੀਅਨਸ਼ਿਪ ਦਾ ਪ੍ਰਬੰਧ ਕਰਨ ਦਾ ਮੋਕਾ ਮਿਲਿਆ। ਇਸ ਚੈਂਪੀਅਨਸ਼ਿਪ ਵਿੱਚ ਘੋੜਸਵਾਰਾ ਅਤੇ ਜਾਨਵਰਾ ਦੀ ਤਾਕਤ ਇਕੱਠੀ ਦੇਖਣ ਨੂੰ ਮਿਲੀ ਅਤੇ ਇਹਨਾ ਖੇਡਾਂ ਵਿੱਚ ਮਿਲ ਵਰਤਣ ਦਾ ਸਲੀਕਾ ਦੇਖਣ ਨੂੰ ਮਿਲਿਆ ਅਤੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ। ਅੱਗੋ ਵੀ ਅਜਿਹੀਆਂ ਖੇਡਾਂ ਵਿੱਚ ਚੰਗੇ ਪ੍ਰਦਰਸਨ ਦੀ ਆਸ ਕੀਤੀ।

