Close Menu
City Tez KhabarCity Tez Khabar
  • Home
  • Breaking
  • India
  • Punjab
    • Jalandhar
    • Ludhiana
    • Gurdaspur
  • Chandigarh
  • Religious
  • Sports
What's Hot

नरेंद्र मोदी ने मेहनत-लगन से करोड़ों देशवासियों का विश्वास और लाखों कार्यकर्ताओं के दिल जीते : अशोक सरीन हिक्की।

राकेश राठौर ने नवनियुक्त मंडल अध्यक्षों को दी बधाई, संगठन को और मजबूत करने का जताया विश्वास।

ਸ੍ਰੀਮਦ ਭਾਗਵਤ ਹਫ਼ਤਾ ਕਥਾ ਦੇ ਚੌਥੇ ਦਿਨ ਸ੍ਰੀ ਕ੍ਰਿਸ਼ਨ ਜਨਮ ਤੇ ਨੰਦੋਤਸਵ ਧੂਮਧਾਮ ਨਾਲ ਮਨਾਇਆ।

Facebook YouTube WhatsApp Telegram
City Tez KhabarCity Tez Khabar
  • Home
  • Breaking
  • India
  • Punjab
    • Jalandhar
    • Ludhiana
    • Gurdaspur
  • Chandigarh
  • Religious
  • Sports
City Tez KhabarCity Tez Khabar
Home»India»66 ਵੇਂ ਰਾਜ ਪੱਧਰੀ ਪੁਲਿਸ ਸ਼ਹੀਦੀ ਸਮਾਗਮ ਅੱਜ ,ਪੀ.ਏ.ਪੀ ਕੰਪਲੈਕਸ ਜਲੰਧਰ ਛਾਉਣੀ ਵਿੱਚ ਕੀਤਾ ਗਿਆ ਆਯੋਜਿਤ ।
India

66 ਵੇਂ ਰਾਜ ਪੱਧਰੀ ਪੁਲਿਸ ਸ਼ਹੀਦੀ ਸਮਾਗਮ ਅੱਜ ,ਪੀ.ਏ.ਪੀ ਕੰਪਲੈਕਸ ਜਲੰਧਰ ਛਾਉਣੀ ਵਿੱਚ ਕੀਤਾ ਗਿਆ ਆਯੋਜਿਤ ।

City Tez KhabarBy City Tez KhabarOctober 21, 2025
Share Facebook Twitter Telegram WhatsApp Copy Link
Follow Us
Google News Flipboard
66 ਵੇਂ ਰਾਜ ਪੱਧਰੀ ਪੁਲਿਸ ਸ਼ਹੀਦੀ ਸਮਾਗਮ ਅੱਜ ,ਪੀ.ਏ.ਪੀ ਕੰਪਲੈਕਸ ਜਲੰਧਰ ਛਾਉਣੀ ਵਿੱਚ  ਕੀਤਾ ਗਿਆ ਆਯੋਜਿਤ ।
Share
Facebook Twitter LinkedIn Pinterest Email Copy Link

ਜਲੰਧਰ (ਸਿਟੀ ਤੇਜ਼ ਖ਼ਬਰ ਬਿਊਰੋ ) 66 ਵੇਂ ਰਾਜ ਪੱਧਰੀ ਪੁਲਿਸ ਸ਼ਹੀਦੀ ਸਮਾਗਮ ਅੱਜ ਮਿਤੀ 21.10.2025 ਨੂੰ ਪੀ.ਏ.ਪੀ ਕੰਪਲੈਕਸ ਜਲੰਧਰ ਛਾਉਣੀ ਵਿੱਚ ਆਯੋਜਿਤ ਕੀਤਾ ਗਿਆ। ਸ਼੍ਰੀ ਗੌਰਵ ਯਾਦਵ, ਆਈ.ਪੀ.ਐਸ., ਡੀ.ਜੀ.ਪੀ. ਪੰਜਾਬ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਜਿਹਨ੍ਹਾ ਨੂੰ ਸ੍ਰੀ ਐਫ.ਐਫ.ਫਾਰੂਕੀ ਆਈ.ਪੀ.ਐਸ., ਏ.ਡੀ.ਜੀ.ਪੀ ਐਸ.ਏ.ਪੀ. ਜਲੰਧਰ, ਸ੍ਰੀ ਇੰਦਰਬੀਰ ਸਿੰਘ ਆਈ.ਪੀ.ਐਸ., ਡੀ.ਆਈ.ਜੀ ਪ੍ਰਸ਼ਾਸਨ ਪੀ.ਏ.ਪੀ ਅਤੇ ਸ਼੍ਰੀ ਰਾਜਪਾਲ ਸਿੰਘ ਸੰਧੂ ਆਈ.ਪੀ.ਐਸ., ਡੀ.ਆਈ.ਜੀ ਪੀ.ਏ.ਪੀ ਵੱਲੋ ਜੀ ਆਇਆ ਕਿਹਾ ਗਿਆ। ਮਾਨਯੋਗ ਡੀ.ਜੀ.ਪੀ. ਪੰਜਾਬ ਵੱਲੋ ਸ਼ਹੀਦਾ ਨੂੰ ਸ਼ਰਧਾਜਲੀ ਭੇਂਟ ਕਰਦੇ ਹੋਏ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਕਿਹਾ ਕਿ ਪੰਜਾਬ ਪੁਲਿਸ ਇੱਕ ਦਲੇਰ ਤੇ ਕਾਬਿਲ ਫੋਰਸ ਹੈ ਅਤੇ ਇਸ ਦਾ ਇਤਹਾਸ ਬੇ-ਮਿਸਾਲ ਬਹਾਦਰੀ ਅਤੇ ਕੁਰਬਾਨੀਆ ਨਾਲ ਭਰਿਆ ਹੋਇਆ ਹੈ। ਪੰਜਾਬ ਪੁਲਿਸ ਨੇ ਨਾ ਸਿਰਫ ਸਮੁੱਚੇ ਭਾਰਤ ਵਿੱਚ ਬਲਕਿ ਪੂਰੇ ਸੰਸਾਰ ਪੱਧਰ ਤੇ ਅਜਿਹੀ ਮਿਸਾਲ ਕਾਇਮ ਕੀਤੀ ਅਤੇ ਅੱਤਵਾਦ ਤੇ ਵੱਖਵਾਦ ਨੂੰ ਜੜੋਂ ਖਤਮ ਕਰ ਦਿੱਤਾ।66 ਵੇਂ ਰਾਜ ਪੱਧਰੀ ਪੁਲਿਸ ਸ਼ਹੀਦੀ ਸਮਾਗਮ ਅੱਜ ,ਪੀ.ਏ.ਪੀ ਕੰਪਲੈਕਸ ਜਲੰਧਰ ਛਾਉਣੀ ਵਿੱਚ  ਕੀਤਾ ਗਿਆ ਆਯੋਜਿਤ ।

ਇਹ ਕਾਮਯਾਬੀ ਸਾਡੇ ਸਾਥੀਆਂ ਦੀ ਸ਼ਹੀਦੀ ਦੇ ਸਦਕਾ ਮਿਲੀ ਹੈ, ਜਿਨ੍ਹਾਂ ਦੀਆ ਕੁਰਬਾਨੀਆ ਕਾਰਨ ਅੱਜ ਰਾਜ ਅਤੇ ਦੇਸ਼ ਵਿੱਚ ਅਮਨ ਸੁਰੱਖਿਆ ਅਤੇ ਖੁਸ਼ਹਾਲੀ ਦਾ ਮਾਹੌਲ ਹੈ। ਸਤੰਬਰ 1981 ਤੋਂ ਅਕਤੂਬਰ 2025 ਤੱਕ ਪੰਜਾਬ ਦੇ ਕੁੱਲ 1802 ਅਫਸਰ ਅਤੇ ਜਵਾਨ ਸ਼ਹੀਦੀ ਪ੍ਰਾਪਤ ਕਰ ਚੁੱਕੇ ਹਨ। ਬੀਤੇ ਸਾਲ ਪੂਰੇ ਭਾਰਤ ਵਿੱਚ 191 ਪੁਲਿਸ ਅਫਸਰ ਅਤੇ ਜਵਾਨ ਡਿਊਟੀ ਦੌਰਾਨ ਸ਼ਹੀਦ ਹੋਏ ਹਨ। ਇਨ੍ਹਾਂ ਸ਼ਹੀਦਾਂ ਵਿੱਚ ਸਾਲ 2025 ਦੌਰਾਨ ਪੰਜਾਬ ਪੁਲਿਸ ਦੇ 03 ਬਹਾਦਰ ਜਵਾਨ ਐਸ.ਆਈ ਚਰਨਜੀਤ ਸਿੰਘ ਨੰਬਰ 942/ਤਰਨ ਤਾਰਨ, ਏ.ਐਸ.ਆਈ ਧੰਨਵੰਤ ਸਿੰਘ ਨੰਬਰ 616/ ਐਸ.ਬੀ.ਐਸ.ਐਨ ਅਤੇ ਸਿਪਾਹੀ ਹਰਸ਼ਬੀਰ ਸਿੰਘ ਨੰਬਰ 1-IRB/499 ਸ਼ਾਮਲ ਹਨ। ਸ਼ਹੀਦ ਪੁਲਿਸ ਅਫਸਰਾਂ ਅਤੇ ਜਵਾਨਾਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਆਪਣੀਆਂ ਅਤੇ ਪਰਿਵਾਰਿਕ ਮੈਬਰਾਂ ਦੀਆ ਕੀਮਤੀ ਜਾਨਾਂ ਕੁਰਬਾਨ ਕੀਤੀਆ ਹਨ। ਅੰਤ ਵਿੱਚ ਉਨ੍ਹਾਂ ਨੇ ਸ਼ਹੀਦ ਹੋਏ ਪੁਲਿਸ ਅਫਸਰਾਂ ਅਤੇ ਜਵਾਨਾਂ ਦੇ ਪਰਿਵਾਰਕ ਮੈਬਰਾਂ ਨੂੰ ਯਕੀਨ ਦੁਆਇਆ ਕਿ ਪੁਲਿਸ ਵਿਭਾਗ ਉਹਨਾਂ ਦੇ ਨਾਲ ਇਕ ਪਰਿਵਾਰ ਦੀ ਤਰ੍ਹਾਂ ਖੜਾ ਹੈ, ਜੋ ਉਨ੍ਹਾਂ ਦੀ ਹਰ ਸਮੱਸਿਆ ਦਾ ਸੰਭਵ ਹੱਲ ਕਰਨ ਲਈ ਹਮੇਸ਼ਾ ਵਚਨਬਧ ਹੈ।

ਇਸ ਤੋਂ ਪਹਿਲਾਂ ਸ੍ਰੀ ਵਿਵੇਕਸ਼ੀਲ ਸੋਨੀ, ਆਈ.ਪੀ.ਐਸ,ਕਮਾਂਡੈਟ 75ਵੀਂ ਬਟਾਲੀਅਨ ਨੇ ਇਸ ਸਾਲ ਸਮੁੱਚੇ ਭਾਰਤ ਵਿੱਚ ਡਿਊਟੀ ਦੌਰਾਨ ਸ਼ਹੀਦ ਹੋਏ ਪੁਲਿਸ ਅਫਸਰਾਨ ਅਤੇ ਜਵਾਨਾਂ ਦੇ ਨਾਮ ਪੜੇ। ਇਸ ਸਮਾਰੋਹ ਵਿੱਚ ਪੰਜਾਬ ਪੁਲਿਸ ਹੈਡਕੁਆਟਰ, ਚੰਡੀਗੜ ਅਤੇ ਪੰਜਾਬ ਵਿੱਚ ਤਾਇਨਾਤ ਸੀਨੀਅਰ ਅਫਸਰਾਨ ਵੱਲੋ ਵੀ ਸਿਰਕਤ ਕੀਤੀ ਗਈ ਅਤੇ ਸ਼ਹੀਦਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ

ਇਸ ਮੌਕੇ ਪੂਰੇ ਪੰਜਾਬ ਰਾਜ ਵਿੱਚੋ ਸ਼ਹੀਦੀ ਪ੍ਰਾਪਤ ਪੁਲਿਸ ਅਫਸਰਾਂ/ਜਵਾਨਾਂ ਦੇ ਪਰਿਵਾਰ ਸ਼ਾਮਲ ਹੋਏ।

ਸਮਾਗਮ ਉਪਰੰਤ ਮਾਨਯੋਗ ਡੀ.ਜੀ.ਪੀ, ਪੰਜਾਬ ਵੱਲੋ ਸ਼ਹੀਦ ਪੁਲਿਸ ਅਫਸਰਾਂ/ਜਵਾਨਾਂ ਦੇ ਪਰਿਵਾਰਕ ਮੈਂਬਰਾ ਦੀਆ ਦੁੱਖ ਤਕਲੀਫਾ ਸੁਣੀਆਂ ਗਈਆ ਅਤੇ ਮੋਕੇ ਪਰ ਹੀ ਹਲ ਕੀਤੀਆਂ ਜਾਣ ਵਾਲੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਗਿਆ। ਇਸ ਤੋ ਇਲਾਵਾਂ ਜਿਹੜੀਆਂ ਸਮੱਸਿਆਵਾਂ ਦਾ ਨਿਪਟਾਰਾ ਮੋਕੇ ਪਰ ਨਹੀ ਕੀਤਾ ਜਾ ਸਕਦਾ ਸੀ, ਉਸ ਬਾਬਤ ਯਕੀਨ ਦੁਆਇਆ ਗਿਆ ਕਿ ਜਲਦੀ ਤੋਂ ਜਲਦੀ ਇਹਨਾਂ ਸਮੱਸਿਆਵਾਂ ਦਾ ਨਿਪਟਾਰਾ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ।

jalandhar jalandharlatest jalandharlocalnews
Follow on WhatsApp Follow on Telegram
Share. Facebook Twitter Email Telegram WhatsApp Copy Link
Previous Article1965 भारत-पाकिस्तान युद्ध की हीरक जयंती समारोह।
Next Article 42ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ,ਪੰਜਾਬ ਪੁਲਿਸ ਜਲੰਧਰ ਨੇ ਪੰਜਾਬ ਐਂਡ ਸਿੰਧ ਬੈਂਕ ਨੂੰ 5-0 ਦੇ ਫਰਕ ਨਾਲ ਹਰਾਇਆ।

RELATED NEWS

नरेंद्र मोदी ने मेहनत-लगन से करोड़ों देशवासियों का विश्वास और लाखों कार्यकर्ताओं के दिल जीते : अशोक सरीन हिक्की।

October 7, 2026

राकेश राठौर ने नवनियुक्त मंडल अध्यक्षों को दी बधाई, संगठन को और मजबूत करने का जताया विश्वास।

October 7, 2026

ਸ੍ਰੀਮਦ ਭਾਗਵਤ ਹਫ਼ਤਾ ਕਥਾ ਦੇ ਚੌਥੇ ਦਿਨ ਸ੍ਰੀ ਕ੍ਰਿਸ਼ਨ ਜਨਮ ਤੇ ਨੰਦੋਤਸਵ ਧੂਮਧਾਮ ਨਾਲ ਮਨਾਇਆ।

October 7, 2026

नितिन कोहली ने दिल्ली में एशियन चैंपियंस ट्रॉफी की तैयारियों को लेकर बैठक में लिया हिस्सा, भारत की ऐतिहासिक एशियन गेम्स डबल गोल्ड जीत का मनाया जश्न।

October 7, 2026

70ਵੀਆਂ ਪੰਜਾਬ ਸਕੂਲ ਖੇਡਾਂ, ਜ਼ਿਲ੍ਹਾ ਪੱਧਰੀ ਤਿੰਨ ਰੋਜ਼ਾ ਐਥਲੈਟਿਕਸ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼।

October 7, 2026

श्रीमद् भागवत कथा के शुभारंभ से पहले निकली भव्य कलश यात्रा।

October 2, 2026
Add A Comment
Leave A Reply Cancel Reply

Latest Posts

नरेंद्र मोदी ने मेहनत-लगन से करोड़ों देशवासियों का विश्वास और लाखों कार्यकर्ताओं के दिल जीते : अशोक सरीन हिक्की।

राकेश राठौर ने नवनियुक्त मंडल अध्यक्षों को दी बधाई, संगठन को और मजबूत करने का जताया विश्वास।

ਸ੍ਰੀਮਦ ਭਾਗਵਤ ਹਫ਼ਤਾ ਕਥਾ ਦੇ ਚੌਥੇ ਦਿਨ ਸ੍ਰੀ ਕ੍ਰਿਸ਼ਨ ਜਨਮ ਤੇ ਨੰਦੋਤਸਵ ਧੂਮਧਾਮ ਨਾਲ ਮਨਾਇਆ।

नितिन कोहली ने दिल्ली में एशियन चैंपियंस ट्रॉफी की तैयारियों को लेकर बैठक में लिया हिस्सा, भारत की ऐतिहासिक एशियन गेम्स डबल गोल्ड जीत का मनाया जश्न।

Trending Posts
City Tez Khabar
Facebook X (Twitter) Instagram WhatsApp YouTube Telegram RSS
© 2026 City Tez Khabar. Designed by iTree Network Solutions.
  • About Us
  • Terms of Use
  • Privacy Policy
  • Disclaimer
  • Editorial Grievance Policy
  • Contact Us

Type above and press Enter to search. Press Esc to cancel.