ਜਲੰਧਰ (ਸਿਟੀ ਤੇਜ਼ ਖ਼ਬਰ ਬਿਊਰੋ) ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਵੱਲੋਂ 75ਵੀਂ ਸੀਨੀਅਰ ਸਟੇਟ ਫੁੱਟਬਾਲ ਚੈਂਪੀਅਨਸ਼ਿਪ ਦੇ ਦੂਜੇ ਦਿਨ ਦੇ ਪਹਿਲੇ ਮੈਚ ਦੌਰਾਨ ਸ. ਸਰਬਜੀਤ ਸਿੰਘ ਸਮਰਾ, ਮੈਨਜਿੰਗ ਡਾਇਰੈਕਟਰ, ਕੈਪੀਟਲ ਸਮਾਲ ਫਾਈਨੈਂਸ ਬੈਂਕ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਉਨ੍ਹਾਂ ਦਾ ਸਵਾਗਤ ਪ੍ਰਿੰਸੀਪਲ ਡਾ. ਜਸਪਾਲ ਸਿੰਘ, ਪ੍ਰਧਾਨ ਸ. ਇੰਦਰਜੀਤ ਸਿੰਘ, ਧਿਆਨ ਚੰਦ ਅਵਾਰਡੀ ਸ੍ਰੀ ਸੁਸ਼ੀਲ ਕੋਹਲੀ ਅਤੇ ਸ. ਮਨਮੋਹਨ ਸਿੰਘ ਡੀ.ਐਫ.ਏ. ਵਲੋਂ ਕੀਤਾ ਗਿਆ। ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਸਰੀਰਕ ਵਿਕਾਸ ਲਈ ਖੇਡਾਂ ਵਿਚ ਜ਼ਰੂਰ ਹਿੱਸਾ ਲੈਣਾ ਚਾਹੀਦਾ ਹੈ। ਅੱਜ ਦਾ ਪਹਿਲਾ ਮੈਚ ਪਟਿਆਲਾ ਅਤੇ ਅੰਮ੍ਰਿਤਸਰ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ, ਜੋ ਪੂਰੇ ਸਮੇਂ ਦੌਰਾਨ 1-1 ਗੋਲ ਨਾਲ ਬਰਾਬਰੀ ’ਤੇ ਰਿਹਾ ਅਤੇ ਇਹ ਮੈਚ ਟਾਈ ਬ੍ਰੇਕ ਰਾਹੀਂ ਪਟਿਆਲਾ ਦੀ ਟੀਮ ਨੇ 3 ਦੇ ਮੁਕਾਬਲੇ 4 ਗੋਲਾਂ ਨਾਲ ਜਿੱਤਿਆ। ਇਸ ਮੈਚ ਦਾ ਬੈਸਟ ਪਲੇਅਰ ਪਟਿਆਲਾ ਟੀਮ ਦੇ ਖਿਡਾਰੀ ਤਨਵੀਰ ਸਿੰਘ ਨੂੰ ਐਲਾਨਿਆਂ ਗਿਆ। ਅੱਜ ਦਾ ਦੂਜਾ ਮੈਚ ਕਪੂਰਥਲਾ ਅਤੇ ਸੰਗਰੂਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜੋ ਕਿ ਕਪੂਰਥਲਾ ਦੀ ਟੀਮ ਨੇ 7-1 ਨਾਲ ਜਿੱਤਿਆ। ਇਸ ਮੈਚ ਦੇ ਮੁੱਖ ਮਹਿਮਾਨ ਸਾਬਕਾ ਅੰਤਰ-ਰਾਸ਼ਟਰੀ ਕਬੱਡੀ ਖਿਡਾਰੀ ਸ. ਉਂਕਾਰ ਸਿੰਘ ਕੰਗ ਸਨ। ਇਸ ਮੈਚ ਦਾ ਬੈਸਟ ਪਲੇਅਰ ਕਪੂਰਥਲਾ ਟੀਮ ਦੇ ਖਿਡਾਰੀ ਹਰਜੋਤ ਸਿੰਘ ਨੂੰ ਐਲਾਨਿਆਂ ਗਿਆ। ਇਸ ਮੌਕੇ ਸੁੱਖੀ ਮਾਨ, ਸ੍ਰੀ ਵਿਜੈ ਵੈਸ਼, ਸ੍ਰੀ. ਬਲਵਿੰਦਰ ਰਾਣਾ, ਸ. ਅਜਵੰਤ ਸਿੰਘ ਬੱਲ, ਸ. ਸੰਤੋਖ ਸਿੰਘ ਨਾਰਵੇ, ਸ੍ਰੀ ਧਨਵੰਤ ਕੁਮਾਰ, ਪ੍ਰੋ. ਗੋਪਾਲ ਸਿੰਘ ਬੁੱਟਰ ਸ੍ਰੀ ਦਲੀਪ ਭੋਲਾ, ਸ੍ਰੀ ਲਾਲੀ, ਸ. ਹਰਜਿੰਦਰ ਸਿੰਘ ਸਕੱਤਰ ਪੰਜਾਬ ਫੁੱਟਬਾਲ ਐਸੋਸੀਏਸ਼ਨ, ਸ੍ਰੀ ਵਿਜੈ ਬਾਲੀ, ਜੁਆਇੰਟ ਸਕੱਤਰ ਪੰਜਾਬ ਫੁੱਟਬਾਲ ਐਸੋਸੀਏਸ਼ਨ, ਸ. ਹਰਦੀਪ ਸਿੰਘ ਸਾਬਕਾ ਅੰਤਰ-ਰਾਸ਼ਟਰੀ ਫੁੱਟਬਾਲ ਖਿਡਾਰੀ, ਸ੍ਰੀ ਰਮੇਸ਼ ਲਾਲ, ਸ. ਭੁਪਿੰਦਰ ਸਿੰਘ ਭਿੰਡੀ, ਸ. ਜਗਦੀਸ਼ ਸਿੰਘ, ਸ੍ਰੀ ਅੰਮ੍ਰਿਤ ਲਾਲ ਸੈਣੀ ਅਤੇ ਹੋਰ ਫੁੱਟਬਾਲ ਪ੍ਰੇਮੀ ਹਾਜ਼ਰ ਸਨ। ਕੱਲ੍ਹ ਨੂੰ ਪਹਿਲਾ ਸੈਮੀਫਾਈਨਲ 12:30 ਵਜੇ ਸ਼ਹੀਦ ਭਗਤ ਸਿੰਘ ਨਗਰ ਅਤੇ ਕਪੂਰਥਲਾ ਦਰਮਿਆਨ ਅਤੇ ਦੂਜਾ ਸੈਮੀਫਾਈਨਲ 2:30 ਵਜੇ ਮੇਜਬਾਨ ਜਲੰਧਰ ਅਤੇ ਪਟਿਆਲਾ ਦੀਆਂ ਟੀਮਾਂ ਦਰਮਿਆਨ ਖੇਡਿਆ ਜਾਵੇਗਾ।