ਨਵੀਂ ਦਿੱਲੀ (ਸਿਟੀ ਤੇਜ਼ ਖ਼ਬਰ ਬਿਊਰੋ) ਦਿੱਲੀ ਦੀ ਨਵੀਂ ਮੁੱਖ ਮੰਤਰੀ ਆਤਿਸ਼ੀ ਨੇ ਅੱਜ ਆਪਣੀ ਕੈਬਨਿਟ ਦੇ ਨਾਲ ਚਾਰਜ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਕੈਬਨਿਟ ਨਾਲ ਦਿੱਲੀ ਦੇ ਅੱਠਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਆਤਿਸ਼ੀ ਨੇ ਕੇਜਰੀਵਾਲ ਸਰਕਾਰ ਵਿਚ ਆਪਣੇ ਕੋਲ 13 ਵਿਭਾਗਾਂ ਨੂੰ ਬਰਕਰਾਰ ਰੱਖਿਆ ਹੈ, ਜਿਸ ਵਿਚ ਮੁੱਖ ਤੌਰ ‘ਤੇ ਸਿੱਖਿਆ, ਮਾਲੀਆ, ਵਿੱਤ, ਬਿਜਲੀ ਅਤੇ ਪੀਡਬਲਿਊਡੀ ਆਦਿ ਸ਼ਾਮਲ ਹਨ।
ਆਤਿਸ਼ੀ ਪਹਿਲੇ ਦਿਨ ਹੀ ਕੁਝ ਅਹਿਮ ਫ਼ੈਸਲੇ ਲੈ ਸਕਦੀ ਹੈ। ਦਿਨ ਭਰ ਅੱਜ ਦਾ ਮਾਹੌਲ ਬਦਲਿਆ-ਬਦਲਿਆ ਰਹੇਗਾ। ਇਕ ਸਾਲ ਬਾਅਦ ਕੋਈ ਮੁੱਖ ਮੰਤਰੀ ਸਕੱਤਰੇਤ ਪਹੁੰਚੇਗਾ। ਕੇਜਰੀਵਾਲ ਪੰਜ ਮਹੀਨੇ ਜੇਲ੍ਹ ਵਿਚ ਰਹੇ, ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਕਰੀਬ ਸੱਤ ਮਹੀਨੇ ਸਕੱਤਰੇਤ ਜਾਣਾ ਬੰਦ ਕਰ ਦਿੱਤਾ ਸੀ। ਇਸ ਦਾ ਕਾਰਨ ਮੁੱਖ ਮੰਤਰੀ ਦਫ਼ਤਰ ਵਿਚ ਚੱਲ ਰਿਹਾ ਪੁਨਰ ਨਿਰਮਾਣ ਦਾ ਕੰਮ ਵੀ ਸੀ।