ਜਲੰਧਰ (ਸਿਟੀ ਤੇਜ਼ ਖ਼ਬਰ ਬਿਊਰੋ) ਸੀਨੀਅਰ ਪੁਲਿਸ ਕਪਤਾਨ ਹਰਕੰਵਲਪ੍ਰੀਤ ਸਿੰਘ ਖੱਖ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀਮਤੀ ਜਸਰੂਪ ਕੌਰ ਬਾਠ ਆਈ.ਪੀ.ਐਸ. ਪੁਲਿਸ ਕਪਤਾਨ, ਤਫਤੀਸ਼ ਅਤੇ ਸ਼੍ਰੀ ਉਂਕਾਰ ਸਿੰਘ ਬਰਾੜ ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਜਿਲਾ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਮੁੱਖ ਅਫਸਰ ਥਾਣਾ ਲੋਹੀਆਂ ਦੀ ਪੁਲਿਸ ਟੀਮ ਨੇ ਮਿਤੀ 03.08.2024 ਦੀ ਰਾਤ ਨੂੰ 08.30 ਵਜੇ ਪਿੰਡ ਪਿੱਪਲੀ ਵਿੱਖੇ ਕਬਜਾ ਲੈਣ ਗਏ ਵਿਅਕਤੀਆ ਖਿਲਾਫ ਦਰਜ ਹੋਏ ਇਰਾਦਾ ਕਤਲ ਦੇ ਕੇਸ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਟੀਮਾਂ ਤਾਇਨਾਤ ਕੀਤੀਆ ਗਈਆਂ ਹਨ। ਇਸ ਲੜੀ ਤਾਹਿਤ 04 ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋ ਮਾਰੂ ਹਥਿਆਰ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ।
ਇਸ ਸਬੰਧ ਵਿੱਚ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਸ਼੍ਰੀ ਹਰਕੰਵਲਪ੍ਰੀਤ ਸਿੰਘ ਖੱਖ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਬਲਵਿੰਦਰ ਸਿੰਘ, ਬਲਜਿੰਦਰ ਸਿੰਘ, ਹੀਰਾ ਸਿੰਘ, ਜਗਜੀਤ ਸਿੰਘ ਪੁੱਤਰਾਨ ਸਵਰਨ ਸਿੰਘ ਦੀ ਪਿੰਡ ਪਿੱਪਲੀ ਥਾਣਾ ਲੋਹੀਆਂ ਜਿਲਾ ਜਲੰਧਰ 09 ਕਿੱਲੇ 15 ਕਨਾਲਾ ਜਮੀਨ ਜੋ ਪਿੰਡ ਪਿੱਪਲੀ ਵਿੱਚ ਪੈਂਦੀ ਹੈ, ਉਪਰ ਕਾਬਜ ਹਨ। ਜੋ ਇਹ ਜਮੀਨ ਦਾਰਾ ਸਿੰਘ ਅਤੇ ਦਰਬਾਰਾ ਸਿੰਘ ਵਾਸੀਆਨ ਤਲਵੰਡੀ ਬੂਟੀਆ ਥਾਣਾ ਸ਼ਾਹਕੋਟ ਨੇ ਖਰੀਦ ਲਈ, ਜੋ ਕਿ ਵਿਦੇਸ਼ ਇੰਗਲੈਡ (ਂ੍ਰੀ) ਵਿੱਚ ਰਹਿੰਦੇ ਹਨ। ਜੋ ਜਮੀਨ ਦਾ ਕਬਜਾ ਛੁਡਵਾਉਣ ਚਾਹੁੰਦੇ ਸਨ। ਇਹ ਜਮੀਨ ਦਾ ਕਬਜਾ ਛੁਡਵਾਉਣ ਲਈ ਦਾਰਾ ਸਿੰਘ ਪੁੱਤਰ ਜੀਤ ਸਿੰਘ ਵਾਸੀ ਤਲਵੰਡੀ ਬੂਟੀਆ ਨੇ ਆਪਣੇ ਰਿਸ਼ਤੇਦਾਰ ਸੁਖਜੀਵਨ ਸਿੰਘ ਉਰਫ ਗੱਗੂ ਪੁੱਤਰ ਲੇਟ ਕੁਲਦੀਪ ਸਿੰਘ ਵਾਸੀ ਤਲਵਣ ਥਾਣਾ ਬਿੱਲਗਾ ਰਾਹੀ ਅਮਨਦੀਪ ਸਿੰਘ ਉਰਫ ਅਮਨਾ ਪੁੱਤਰ ਲੇਟ ਲਹਿੰਬਰ ਸਿੰਘ ਵਾਸੀ ਤਲਵਣ ਥਾਣਾ ਬਿੱਲਗਾ ਜਿਲਾ ਜਲੰਧਰ ਨਾਲ ਗੱਲਬਾਤ ਕੀਤੀ।
ਜਿਸ ਨੇ ਪਹਿਲਾ ਵੀ ਸੋਨੂੰ ਪੁੱਤਰ ਕੁਲਵਿੰਦਰ ਸਿੰਘ (ਸੁਖਜੀਵਨ ਸਿੰਘ ਦੇ ਚਾਚੇ ਦੇ ਲੜਕੇ) ਦੀ ਜਮੀਨ ਦਾ ਕਬਜਾ ਛੁਡਵਾਇਆ ਸੀ। ਦਾਰਾ ਸਿੰਘ ਨੇ ਕਬਜਾ ਛੁਡਵਾਉਣ ਲਈ 40 ਮੁੰਡਿਆ ਦੀ ਮੰਗ ਕੀਤੀ।ਜਿਸਤੇ ਅਮਨਦੀਪ ਸਿੰਘ ਉਰਫ ਅਮਨਾ ਨੇ ਦਾਰਾ ਸਿੰਘ ਪਾਸੋ 05 ਲੱਖ ਦੀ ਮੰਗ ਰੱਖੀ ਅਤੇ ਇਹਨਾਂ ਦੀ ਗੱਲਬਾਤ 03 ਲੱਖ ਰੁਪਏ ਵਿੱਚ ਤਹਿ ਹੋਈ ਪਰ ਦਾਰਾ ਸਿੰਘ ਕਹਿਣ ਲੱਗਾ ਕਿ ਉਹ 02 ਲੱਖ ਰੁਪਏ ਪਹਿਲਾਂ ਦੇਵੇਗਾਂ ਅਤੇ ਬਾਕੀ ਬਚਦਾ 01 ਲੱਖ ਰੁਪਏ ਕਬਜ਼ਾ ਦਿਵਾਉਣ ਦਾ ਕੰਮ ਪੂਰਾ ਹੋਣ ਮਗਰੋਂ ਦੇਵੇਗਾਂ ਅਤੇ ਮਿਤੀ 03.08.2024 ਨੂੰ ਪਿੰਡ ਪਿੱਪਲੀ ਵਿੱਚ 40 ਮੁੰਡਿਆ ਸਮੇਤ ਪਹੁੰਚਣ ਲਈ ਕਿਹਾ। ਜੋ ਅਮਨਦੀਪ ਸਿੰਘ ਉਰਫ ਅਮਨਾ ਨੇ ਕਬਜਾ ਛੁਡਵਾਉਣ ਤੋ ਪਹਿਲਾ 02 ਲੱਖ ਰੁਪਏ ਲੈ ਲਏ ਅਤੇ ਮਿਤੀ 04.08.2024 ਨੂੰ ਸੁਖਜੀਵਨ ਸਿੰਘ ਉਰਫ ਗੱਗੂ ਅਤੇ ਅਮਨਦੀਪ ਸਿੰਘ ਉਰਫ ਅਮਨਾ ਵਾਸੀਆਨ ਤਲਵਣ ਨੇ ਇਕੱਠੇ ਕੀਤੇ ਹੋਏ 100 ਦੇ ਕਰੀਬ ਮੁੰਡਿਆਂ ਨਾਲ ਸਾਲਬਾਜ਼ ਹੋ ਕੇ ਬਲਵਿੰਦਰ ਸਿੰਘ ਦੇ ਘਰ ਅੰਦਰ ਵੜ ਗਏ ਜੋ ਆਪਣੇ ਘਰ ਦੇ ਵਿਹੜੇ ਵਿੱਚ ਬੈਠਾ ਸੀ ਅਤੇ ਉਸਦੀ ਪਤਨੀ ਕਸ਼ਮੀਰ ਕੋਰ ਰਸੋਈ ਵਿੱਚ ਕੰਮਕਾਰ ਕਰ ਰਹੀ ਸੀ
ਜੋ ਸੁਖਜੀਵਨ ਸਿੰਘ ਉਰਫ ਗੋਗਾ ਨੇ ਅੰਦਰ ਵੱੜਦੇ ਸਾਰ ਹੀ ਪਹਿਲਾਂ ਬਲਵਿੰਦਰ ਦੇ ਦਾਤਰ ਨਾਲ ਵਾਰ ਕੀਤਾ ਅਤੇ ਫਿਰ ਰਸੋਈ ਵਿੱਚ ਜਾ ਕੇ ਕਸ਼ਮੀਰ ਕੋਰ ਦੀ ਕੰਨ ਪਟੀ ਤੇ ਪਿਸਤੋਲ ਤਾਨ ਦਿੱਤਾ ਅਤੇ ਗੁੱਤ ਤੋਂ ਫੜ ਕੇ ਉਸਨੂੰ ਬਾਹਰ ਲੈ ਆਂਦਾ ਅਤੇ ਨਾਲ ਆਏ ਮੁੰਡਿਆਂ ਨੇ ਕਸ਼ਮੀਰ ਕੌਰ ਦੀ ਸ਼ਰਟ (ਜੈਂਪਰ) ਨੂੰ ਪਾੜ ਦਿੱਤਾ ਅਤੇ ਕਸ਼ਮੀਰ ਕੌਰ ਦੇ ਕੰਨਾ ਵਿੱਚੋਂ ਸੋਨੇ ਦੀਆ ਵਾਲੀਆ ਧੂਹ ਕੇ ਕੰਨ ਤੋੜ ਦਿੱਤੇ ਅਤੇ ਇਕੱਠੇ ਹੋ ਕੇ ਆਏ ਮੁੰਡਿਆਂ ਨੇ ਉਹਨਾਂ ਦੇ ਘਰ ਦਾ ਸਾਰਾ ਸਮਾਨ ਭੰਨ ਤੋੜ ਦਿੱਤਾ ਅਤੇ ਅਲਮਾਰੀ ਲੋਹਾ ਤੋੜ ਕੇ ਉਸ ਵਿੱਚ ਪਏ ਨਗਦ ਰੁਪਏ ਪੈਸੇ, ਸੋਨੇ ਦੇ ਗਹਿਣੇ, ਇੱਕ ਬਟੂਆ ਅਤੇ ਕਾਫੀ ਕਾਗਜ ਪੱਤਰ ਚੋਰੀ ਕਰ ਲਏ ਅਤੇ ਫਿਰ ਸੁਖਜੀਵਨ ਸਿੰਘ ਉਰਫ ਗੋਗਾ ਘਰ ਵਿੱਚ ਖੜੇ ਸੋਨਾਲੀਕਾ ਟਰੈਕਟਰ ਪਰ ਚੱੜ ਗਿਆ ਅਤੇ ਟਰੈਕਟਰ ਨਾਲ ਉਹਨਾ ਦੇ ਘਰ ਦੀ ਭੰਨ ਤੋੜ ਕਰਨ ਲੱਗ ਪਿਆ ਅਤੇ ਫਿਰ ਗੁਆਂਢੀਆ ਦੇ ਘਰ ਦੀ ਭੰਨ ਤੋੜ ਕੀਤੀ ਅਤੇ ਬਾਕੀ ਮੁੰਡਿਆ ਨੇ ਘਰ ਵਿੱਚ ਖੜਾ ਬੁਲਟ ਮੋਟਰਸਾਇਕਲ ਨੂੰ ਚਾਬੀ ਲਗਾ ਲਈ ਅਤੇ ਇਹਨਾਂ ਸਾਲਬਾਜ਼ ਵਿਅਕਤੀਆ ਨੇ ਪਿੰਡ ਵਿੱਚ ਹੁੰਦੀ ਆਨਾਊਸਮੈਟ ਦੀ ਅਵਾਜ ਸੁਣੀ ਤਾਂ ਪਿੰਡ ਦੇ ਲੋਕਾਂ ਨੂੰ ਇਕੱਠੇ ਹੁੰਦੇ ਦੇਖ ਕੇ ਇਹ ਮੌਕਾ ਤੋ ਭੱਜ ਗਏ।
ਜਿਸ ਤੇ ਬਰਬਿਆਨ ਮੁੱਦਈ ਮੁਕੱਦਮਾ ਕਸ਼ਮੀਰ ਕੌਰ ਦੇ ਬਿਆਨ ਪਰ ਮੁਕੱਦਮਾ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਦੀ। ਮਿਤੀ 31.08.2023 ਨੂੰ ਸ਼ੀ ਗੋਵਿੰਦਰ ਸਿੰਘ ਨੇ ਗੈਗਸਟਰ ਅਮਨਦੀਪ ਸਿੰਘ ਉਰਫ ਅਮਨਾ ਪੁੱਤਰ ਲੇਟ ਲਹਿੰਬਰ ਸਿੰਘ ਵਾਸੀ ਤਲਵਣ ਥਾਣਾ ਬਿੱਲਗਾ ਜਿਲਾ ਜਲੰਧਰ ਵੱਲੋ ਪੈਸੇ ਦੇ ਕੇ ਬੁਲਾਏ ਮੁਕੱਦਮਾ ਹਜਾ ਵਿੱਚ ਨਾਮਜਦ 04 ਦੋਸ਼ੀਆਂ ਨੂੰ ਮਿਤੀ 06.10.2024 ਨੂੰ ਗ੍ਰਿਫਤਾਰ ਕੀਤਾ ਗਿਆ। ਜਿੰਨਾਂ ਦੋਸ਼ੀਆਨ ਨੂੰ ਮਾਣਯੋਗ ਅਦਾਲਤ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਤਫਤੀਸ਼ ਮੁਕੰਮਲ ਕੀਤੀ ਜਾ ਰਹੀ ਹੈ। ਬਾਕੀ ਦੋਸ਼ੀਆਨ ਨੂੰ ਜਲਦ ਤੋ ਜਲਦ ਗ੍ਰਿਫਤਾਰ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ।ਇਸ ਮੁੱਕਦਮਾ ਵਿੱਚ ਹੁਣ ਤੱਕ 17 ਦੋਸ਼ੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ।